ਸਿਹਤ ਲਈ ਹੀ ਨਹੀਂ, ਚਿਹਰੇ ਲਈ ਵੀ ਫਾਇਦੇਮੰਦ ਹੁੰਦੀ ਹੈ ਚਾਕਲੇਟ

ਹਰ ਕੋਈ ਚਾਕਲੇਟ ਖਾਣਾ ਪਸੰਦ ਕਰਦਾ ਹੈ ਖਾਸ ਕਰਕੇ ਲੜਕੀਆਂ । ਇਸ ਨੂੰ ਖਾਣਾ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਸਿਹਤ ਦੇ ਨਾਲ-ਨਾਲ ਚਮੜੀ ਲਈ ਵੀ ਬਹੁਤ ਲਾਭਕਾਰੀ ਹੈ। ਇਸ ਦਾ ਫੇਸ ਮਾਸਕ ਬਣਾ ਕੇ ਲਗਾਉਣ ਨਾਲ ਚਿਹਰੇ ਦੇ ਦਾਗ ਧੱਬੇ, ਰੁੱਖੀ ਚਮੜੀ, ਝੁਰੜੀਆਂ ਆਦਿ ਠੀਕ ਹੋ ਜਾਂਦੇ ਹਨ। ਇਸ ਤੋਂ ਇਲਾਵਾ ਇਸ ਨਾਲ ਚਮੜੀ 'ਤੇ ਨਿਖਾਰ ਆ ਜਾਂਦਾ ਹੈ। ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਚਾਕਲੇਟ ਦੀ ਵਰਤੋਂ ਨਾਲ ਤੁਸੀਂ ਆਪਣੇ ਚਿਹਰੇ ਦੀ ਖੂਬਸੂਰਤੀ ਨੂੰ ਨਿਖਾਰ ਸਕਦੇ ਹੋ। 1. ਝੁਰੜੀਆਂ ਅਤੇ ਦਾਗ ਧੱਬੇ ਚਾਕਲੇਟ ਵਿਚ ਐਂਟੀ ਆਕਸੀਡੇਂਟ  ਭਰਪੂਰ ਮਾਤਰਾ ਵਿਚ ਹੁੰਦੇ ਹਨ। ਇਸ ਨੂੰ ਚਿਹਰੇ 'ਤੇ ਲਗਾਉਣ ਨਾਲ ਝੁਰੜੀਆਂ ਅਤੇ ਦਾਗ ਧੱਬੇ ਠੀਕ ਹੋ ਜਾਂਦੇ ਹਨ। ਇਸ ਲਈ ਇਕ ਤਿਹਾਈ ਕੱਪ ਵਿਚ ਕੋਕੋ ਪਾਊਡਰ, 3 ਚਮੱਚ ਸ਼ਹਿਦ ਅਤੇ ਕੁਝ ਨਿੰਬੂ ਦੀਆਂ ਬੂੰਦਾ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਨਾਲ ਮਿਲਾਉਣ ਦੇ ਬਾਅਦਲ 20 ਮਿੰਟਾਂ ਤੱਕ ਚਿਹਰੇ 'ਤੇ ਲਗਾਓ। ਇਸ ਤੋਂ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ। ਇਸ ਨਾਲ ਚਮੜੀ ਮੁਲਾਇਮ ਹੋ ਜਾਵੇਗੀ। 2. ਰੁੱਖੀ ਚਮੜੀ ਡਾਰਕ ਚਾਕਲੇਟ ਵਿਚ ਵਿਟਾਮਿਨ, ਕੈਲਸ਼ੀਅਮ , ਆਇਰਨ ਮੌਜੂਦ ਹੁੰਦਾ ਹੈ। ਇਸ ਮਾਸਕ ਨੂੰ ਚਿਹਰੇ 'ਤੇ ਲਗਾਉਣ ਨਾਲ ਫੇਸ 'ਤੇ ਕੁਦਰਤੀ ਨਿਖਾਰ ਆਉਂਦਾ ਹੈ। ਇਸ ਵਿਚ ਕੋਕੋ ਪਾਊਡਰ, ਕ੍ਰੀਮ, ਸ਼ਹਿਦ ਅਤੇ ਓਟਮੀਲ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਇਸ ਪੈਕ ਨੂੰ ਹਫਤੇ ਵਿਚ ਇਕ ਵਾਰ ਲਗਾਉਣ ਨਾਲ…
Read more
  • 0